Home | Panthic News | Articles | Multimedia | E-Magazine | Khalsa Panth | Revolution | Contact us

  About Us

 

Panthic Links

 

Akal Takht Sahib

 

Search

 

Famous Sikhs

 

Forum

 

Code of Conduct

 

Contribute

 

 

 

 

 

 

 


EVENTS OF MONTH

GURPURABS

Gurgaddi Divas of Guru Ramdass 16 Sept.

Joyti Jot of Guru Amardass 16 Sept.

Gurgaddi Divas of Guru Arjan 16 Sept.

Joyti Jot of Guru Ramdass 16 Sept.

Gurgaddi Divas of Guru Angad 18 Sept.

Joyti Jot of Guru Nanak 22 Sept.

Parkash Guru Ramdass 9 Oct.

HISTORICAL EVENTS

Death Anniversary of Baba Buddha ji 29 Sept.

Martyrdom ceremony of Saheed Bhai Sukhdev Singh Sukkha and Bhai Harjinder Singh Jinda 9 Oct.

 


LATEST PANTHIC NEWS

ਸ਼ਾਹ ਸਤਨਾਮ ਤੋਂ ਗੱਦੀ ਹਥਿਆਉਣ ਦਾ ਰਾ²ਜ਼ ਜਾਣਨ ਕਾਰਨ ਹੀ ਸੌਦਾ ਡੇਰੇ ਦੇ ਮੈਨੇਜਰਾਂ ਨੂੰ ਮੌਤ ਮਿਲੀ

ਬਠਿੰਡਾ,13 ਅਕਤੂਬਰ : ਅੱਜ ਇਥੇ ਇੰਡਿਆ ਟੀ.ਵੀ. ਦੇ ਵਿਸ਼ਸ਼ ਪੱਤਰਕਾਰ ਨੂੰ ਅਪਣੀ ਇੰਟਰਵਿਊ ਦਿੰਦਿਆਂ ਸੌਦਾ ਸਾਧ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਨੇ ਦੋਸ਼ ਲਾਇਆ ਕਿ ਡੇਰੇ ਦੇ ਪਿਛਲੇ ਮੁਖੀ ਸ਼ਾਹ ਸਤਿਨਾਮ ਸਿੰਘ ਅਤੇ ਗੁਰਮੀਤ ਰਾਮ ਰਹੀਮ ਨੇ ਕਿਸ ਤਰਾਂ ਗੱਦੀ ਹਥਿਆਈ ਅਤੇ ਉਸ ਨੂੰ ਕਿਸ ਤਰਾਂ ਪਾਰ ਬੁਲਾਇਆ ਇਸ ਭੇਤ ਦਾ ਡੇਰੇ ਦੇ ਸਾਬਕਾ ਦੋ ਮੈਨਜਰਾਂ ਨੂੰ ਪਤਾ ਸੀ ਅਤੇ ਉਸ ਨੂੰ ਇਹ ਵੀ ਪਤਾ ਸੀ ਕਿ ਉਨਾਂ ਮੈਨਜਰਾਂ ਦੀ ਨੜਤਾ ਸ਼ਾਹ ਸਤਿਨਾਮ ਸਿੰਘ ਨਾਲ ਸੀ, ਇਸ ਲਈ ਉਸ ਨੇ ਦੋਵਂ ਪੈਰੋਕਾਰਾਂ ਨੂੰ ਮਰਵਾ ਦਿਤਾ ਉਸ ਸਮੇਂ ਕਿਉਂਕਿ ਸ਼ਾਹ ਸਤਿਨਾਮ ਸਿੰਘ ਜੀ ਦੀ ਮੌਤ ਹੋਈ ਸੀ, ਇਸ ਲਈ ਮੈਨਜਰਾਂ ਦੀ ਮੌਤ ਵਲ ਕਿਸ ਦਾ ਧਿਆਨ ਹੀ ਨਹੀਂ ਗਿਆ ਉਨਾਂ ਦਸਿਆ ਕਿ ਗੁਰਮੀਤ ਰਾਮ ਰਹੀਮ ਦੇ ਬੰਦੇ ਜਿਸ ਨੂੰ ਵੀ ਖ਼ਤਮ ਕਰਦੇ ਸਨ, ਉਸ ਦੀ ਇਹ ਅਫ਼ਵਾਹ ਫੈਲਾ ਦਿੰਦੇ ਸਨ ਕਿ ਇਹ ਬੜਾ ਕਰਮਾਂ ਵਾਲਾ ਹੈ, ਡੇਰੇ ਵਿਚ ਸੇਵਾ ਕਰਦਿਆਂ ਹੀ ਰੱਬ ਦੇ ਚਰਨਾਂ ਚ ਪਹੁੰਚ ਗਿਆ ਹੈ, ਇਸ ਨੂੰ ਹੋਰ ਕੀ ਚਾਹੀਦਾ ਹੈ? ਖੱਟਾ ਸਿੰਘ ਨੇ ਇਹ ਵੀ ਦੋਸ਼ ਲਾਇਆ ਕਿ ਉਹ ਗੁਮਨਾਮ ਚਿੱਠੀ ਜਿਸ ਤ ਸੀ.ਬੀ.ਆਈ. ਪੜਤਾਲ ਹੋਈ, ਉਸ ਵਿਚ ਭਾਵਂ ਕਾਫ਼ੀ ਕੁੱਝ ਸਾਹਮਣੇ ਆ ਗਿਆ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਉਸ ਗੁਮਨਾਮ ਚਿੱਠੀ ਵਿਚ ਇਕ ਗੁਰਜੋਤ ਨਾਮੀ ਲੜਕੀ ਦਾ ਜ਼ਿਕਰ ਸੀ ਪਰ ਪੜਤਾਲ ਕਰਨ ਸਮੇਂ ਉਸ ਦਾ ਕੋਈ ਜ਼ਿਕਰ ਨਹੀਂ ਕੀਤਾ ਅਤੇ ਨਾ ਹੀ ਸੀ.ਬੀ.ਆਈ. ਵਲੋਂ ਅਦਾਲਤ ਵਿਚ ਪੇਸ਼ ਕੀਤੇ ਗਏ ਚਲਾਨ ਵਿਚ ਉਸ ਦਾ ਕੋਈ ਵਰਵਾ ਹੈ ਖੱਟਾ ਸਿੰਘ ਨੇ ਦਾਅਵੇ ਨਾਲ ਕਿਹਾ ਕਿ ਜੇ ਗੁਰਜੋਤ ਦਾ ਹੀ ਮੈਡੀਕਲ (ਡੀ.ਐਨ.ਏ.) ਟੈਸਟ ਕਰਵਾ ਲਿਆ ਜਾਵੇ ਤਾਂ ਸੱਚਾਈ ਸੱਭ ਦੇ ਸਾਹਮਣ ਆ ਜਾਵੇਗੀ ਉਨਾਂ ਕਿਹਾ ਕਿ ਜੇ ਗੁਰਜੋਤ ਮੈਡੀਕਲ ਟੈਸਟ ਦੌਰਾਨ ਠੀਕ ਪਾਈ ਗਈ ਤਾਂ ਬਾਕੀ ਸੱਭ ਕੁੱਝ ਨੁੰ ਹੀ ਠੀਕ ਮੰਨ ਲਿਆ ਜਾਵੇਗਾ ਖੱਟਾ ਸਿੰਘ ਨ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਗੱਲ ਪ੍ਰੈ¤ਸ ਵਿਚ ਆ ਚੁਕੀ ਹੈ ਕਿ ਡੇਰੇ ਦੇ ਤਕਰੀਬਨ 250 ਬੰਦਿਆਂ ਨੂੰ ਦੋ ਡਾਕਟਰਾਂ ਰਾਹੀਂ ਨਿਪੁੰਸਕ ਕਰ ਦਿਤਾ ਗਿਆ ਹੈ ਪਰ ਕਿਸੇ ਵੀ ਮਨੁੱਖੀ ਅਧਿਕਾਰ ਕਮਿਸ਼ਨ ਜਾਂ ਹੋਰ ਸਮਾਜਸਵੀ ਸੰਸਥਾਵਾਂ ਵਲੋਂ ਇਹ ਗੱਲ ਨਹੀਂ ਚੁਕੀ ਗਈ ਉਸ ਨੇ ਦਸਿਆ ਕਿ ਮਲੋਟ ਦਾ ਇਕ ਰਾਜੂ ਨਾਮੀ ਲੜਕਾ ਅਤੇ ਦੂਸਰਾ ਰਾਜੂ ਬਰਨਾਲੇ ਦੇ ਐਸੇ ਬੇਭਾਗੇ ਨੌਜਵਾਨ ਹਨ, ਜਿਨਾਂ ਨੂੰ ਨਿਪੁੰਸਕ ਕਰ ਕੇ ਉਨਾਂ ਦਾ ਖ਼ਾਨਦਾਨ ਹੀ ਤਬਾਹ ਕਰ ਦਿਤਾ ਗਿਆ ਹੈ ਉਸ ਨੇ ਦਸਿਆ ਕਿ ਬਰਨਾਲੇ ਵਾਲੇ ਰਾਜੂ ਹੋਰੀਂ ਦੋ ਭਰਾ ਸਨ, ਜਿਨਾਂ ਵਿਚੋਂ ਇਕ ਯੂ.ਪੀ. ਵਿਚ ਡੇਰੇ ਦੀ ਛੱਤ ਪਾਉਂਦਿਆਂ 20–25 ਹੋਰ ਸਵਾਦਾਰਾਂ ਨਾਲ ਲੈਂਟਰ ਡਿੱਗਣ ਕਾਰਨ ਮਰ ਗਿਆ ਸੀ ਅਤੇ ਰਾਜੂ ਨੂੰ ਇਨਾਂ ਨੇ ਨਿਪੁੰਸਕ ਕਰ ਦਿਤਾ ਮਲੋਟ ਵਾਲੇ ਰਾਜੂ ਦੀ ਗੱਲ ਕਰਦਿਆਂ ਉਨਾਂ ਦਸਿਆ ਕਿ ਉਹ ਸ਼ਗਨ ਲਾਲ ਦਾ ਇਕਲੌਤਾ ਪੁੱਤਰ ਹੈ ਜਿਸ ਨੂੰ ਇਨਾਂ ਨੇ ਨਿਪੁੰਸਕ ਕਰ ਦਿਤਾ ਅਤੇ ਹੁਣ ਪਿਛਲੇ ਕੁੱਝ ਸਮੇ ਤੋਂ ਉਸ ਦਾ ਕੋਈ ਪਤਾ ਨਹੀਂ ਕਿ ਉਸ ਨੂੰ ਮਾਰ ਦਿਤਾ ਗਿਆ ਜਾਂ ਛੁਪਾ ਕੇ ਰਖਿਆ ਗਿਆ ਹੈ ਤਾਂ ਜੋ ਉਸ ਤੋਂ ਕੋਈ ਭੇਦ ਨਾ ਲੈ ਸਕੇ ਇਸ ਤਰਾਂ ਇਹ ਦੋ ਐਸੇ ਪਰਵਾਰ ਹਨ, ਜਿਨਾਂ ਦਾ ਇਸ ਨੇ ਖ਼ਾਨਦਾਨ ਤਬਾਹ ਕਰ ਦਿਤਾ ਇਹ ਪੁੱਛਣ ਤੇ ਕਿ ਅਜਿਹੇ ਬੰਦਿਆਂ ਦੀ ਉਥੋਂ ਰਿਹਾਈ ਲਈ ਉਨਾਂ ਕੀ ਕੀਤਾ? ਖੱਟਾ ਸਿੰਘ ਨੇ ਕਿਹਾ ਕਿ ਉਹ ਹੋਰ ਕਿਸੇ ਦੀ ਕੀ ਰਿਹਾਈ ਕਰਵਾ ਸਕਦਾ ਹੈ, ਉਹ ਤਾਂ ਅਪਣੀ ਭਾਣਜੀ ਦੀ ਰਿਹਾਈ ਨਹੀਂ ਕਰਵਾ ਸਕਿਆ ਉਨਾਂ ਕਿਹਾ ਕਿ ਉਸ ਦੀ ਭਾਣਜੀ ਤੋਂ ਹੀ ਅਦਾਲਤ ਵਿਚ ਇਹ ਬਿਆਨ ਦਿਵਾ ਦਿਤਾ ਕਿ ਉਸ ਦੀ ਜਾਨ ਨੂੰ ਅਪਣ ਮਾਮਾ ਖੱਟਾ ਸਿੰਘ ਤੋਂ ਖ਼ਤਰਾ ਹੈ ਖੱਟਾ ਸਿੰਘ ਨੇ ਕਿਹਾ ਕਿ ਇਹ ਸੋਚਣ ਵਾਲੀ ਗੱਲ ਹੈ ਕਿ ਮੈਨੂੰ ਖ਼ੁਦ ਡਰ ਤੋਂ ਖ਼ਤਰਾ ਹੈ ਕਿ ਪਤਾ ਨਹੀਂ ਕਿਸੇ ਸਮੇ ਮੈਨੂੰ ਖ਼ਤਮ ਕਰ ਦਿਤਾ ਜਾਵੇ ਅਜਿਹੀਆਂ ਹਾਲਤਾਂ ਵਿਚ ਮੈਂ ਅਪਣੀ ਭਾਣਜੀ ਨੂੰ ਕਿਸ ਤਰਾਂ ਮਰਵਾ ਸਕਦਾ ਹਾਂ? ਜਦ ਖੱਟਾ ਸਿੰਘ ਤੋਂ ਪੁਛਿਆ ਗਿਆ ਕਿ ਇਹ ਸਾਰੀਆਂ ਗੱਲਾਂ ਉਨਾਂ ਸੀ.ਬੀ.ਆਈ. ਨੂੰ ਪੜਤਾਲ ਸਮੇ ਕਿਉਂ ਨਹੀਂ ਦਸੀਆਂ ਤਾਂ ਉਨਾਂ ਕਿਹਾ ਕਿ ਜਦ ਵੀ ਸੀ.ਬੀ.ਆਈ. ਵਾਲੇ ਡੇਰੇ ਵਿਚ ਪੜਤਾਲ ਲਈ ਆਉਂਦੇ ਸਨ ਤਾਂ ਕਿਸੇ ਵੀ ਭੇਤ ਜਾਣਨ ਵਾਲੇ ਦੇ ਨੇੜੇ ਨਹੀਂ ਸੀ ਲਗਣ ਦਿੰਦੇ 50–50 ਬੰਦ ਉਸ ਤੇ ਨਜ਼ਰ ਰੱਖਣ ਲਈ ਉਸ ਦ ਪਿੱਛੇ ਲਾ ਦਿਤੇ ਜਾਂਦੇ ਸਨ ਉਸ ਨੇ ਦਸਿਆ ਕਿ ਸੌਦਾ ਸਾਧ ਨੇ ਅਪਣਾ ਜਾਲ ਇਸ ਹੱਦ ਤਕ ਵਿਛਾਇਆ ਹੋਇਆ ਹੈ ਕਿ ਕਰੀਬ ਹਰ ਮਹਿਕਮੇ ਵਿਚ ਉਸ ਦੇ ਬੰਦੇ ਹਨ ਇਥੋਂ ਤਕ ਕਿ ਟੈਲੀਫ਼ੋਨ ਐਕਸਚਂਜ ਚ ਵੀ ਉਸ ਦੇ ਅਪਣੇ ਬੰਦ ਹਨ, ਜਿਹੜੇ ਖ਼ਾਸ ਖ਼ਾਸ ਬੰਦਿਆਂ ਦੇ ਫ਼ੋਨ ਟੇਪ ਕਰ ਕ ਸੌਦਾ ਬਾਬੇ ਕੋਲ ਉਸ ਦੀਆਂ ਟਪਾਂ ਪਹੁੰਚਾ ਦਿੰਦੇ ਹਨ ਖੱਟਾ ਸਿੰਘ ਨੇ ਦਸਿਆ ਕਿ ਇਕ ਵਾਰ ਡੀ.ਆਈ.ਜੀ. ਦੇ ਸਟਾਫ਼ ਨੇ ਉਸ ਨਾਲ ਗੱਲ ਕਰ ਕੇ ਡੀ.ਆਈ.ਜੀ. ਨਾਲ ਐਕਸਚਂਜ ਵਿਚੋਂ ਟੈਲੀਫ਼ੋਨ ਕੀਤਾ ਤਾਂ ਤੁਰੰਤ ਇਸ ਦੀ ਜਾਣਕਾਰੀ ਇਸ ਦੇ ਸੂਹੀਆਂ ਨੇ ਸੌਦਾ ਸਾਧ ਨੂੰ ਪਹੁੰਚਾ ਦਿਤੀ ਅਜਿਹੇ ਹਾਲਾਤ ਵਿਚ ਉਥੇ ਕੋਈ ਕਿਸ ਨਾਲ ਕੀ ਗੱਲ ਕਰ ਸਕਦਾ ਹੈ? ਉਸ ਨੇ ਦਸਿਆ ਕਿ 10 ਸਾਲ ਪਹਿਲਾਂ ਪੁਰਾਣੇ ਡੇਰੇ ਦੇ ਸਾਹਮਣੇ ਇਨਾਂ ਦੀ ਸੱਚ ਮਾਰਕੀਟ ਦੇ ਪਿਛਲੇ ਪਾਸੇ ਕੋਠੀਆਂ ਡੇਰੇ ਵਲੋਂ ਬਣਾਈਆਂ ਗਈਆਂ ਸਨ, ਜਿਨਾਂ ਵਿਚੋਂ ਕੋਠੀ ਨੰਬਰ 2 ਉਸ ਨੂੰ 15 ਲੱਖ ਰੁਪਏ ਦੀ ਦਿਤੀ ਗਈ ਪਰ ਉਸ ਦੇ ਨਾਂ ਰਜਿਸਟਰੀ ਨਹੀਂ ਕਰਵਾਈ ਉਸ ਨੇ ਇਹ ਵੀ ਦਸਿਆ ਕਿ ਮਿਊਂਸੀਪਲ ਕੇਮਟੀ ਦੇ ਰੀਕਾਰਡ ਚ ਇਹ ਉਹ ਕੋਠੀ ਉਨਾਂ ਦੇ ਹੀ ਨਾਂ ਹੈ ਅਤੇ ਉਸ ਦੇ ਬਿਜਲੀ ਅਤੇ ਪਾਣੀ ਦੇ ਬਿਲ ਉਸ ਦੇ ਲੜਕੇ ਦੇ ਹੀ ਨਾਂ ਤੇ ਆਉਂਦੇ ਹਨ ਖੱਟਾ ਸਿਘ ਨੇ ਦਸਿਆ ਕਿ ਉਸ ਦੇ ਰਿਸ਼ਤਦਾਰਾਂ ਨੇ ਉਸ ਨੂੰ ਜਾਣਕਾਰੀ ਦਿਤੀ ਕਿ ਉਸ ਦੀ ਕੋਠੀ ਚੋਂ ਦਰੱਖ਼ਤ ਪੁੱਟ ਦਿਤੇ ਗਏ ਹਨ, ਗਮਲੇ ਤੋੜ ਦਿਤੇ ਗਏ ਹਨ, ਸੀਸ਼ੇ ਭੰਨ ਦਿਤੇ ਗਏ ਹਨ ਜਿਸ ਕਾਰਨ ਉਸ ਨੂੰ ਖ਼ਦਸ਼ਾ ਹੈ ਕਿ ਕੋਠੀ ਦੇ ਅੰਦਰੋਂ ਹੋਰ ਵੀ ਨੁਕਸਾਨ ਕੀਤਾ ਹੋਵਗਾ ਜਾਂ ਕਰ ਦਿਤਾ ਜਾਵੇਗਾ ਹੋ ਸਕਦਾ ਹੈ ਕਿ ਕੋਠੀ ਨੂੰ ਅੱਗ ਲਾ ਦਿਤੀ ਜਾਵੇ ਅਤੇ ਬਾਅਦ ਵਿਚ ਕਹਿ ਦਿਤਾ ਜਾਵੇ ਕਿ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ ਹੈ ਉਨਾਂ ਕਿਹਾ ਕਿ ਡਰ ਵਾਲਿਆਂ ਨ ਉਸ ਨੂੰ ਇੰਨਾ ਡਰਾਇਆ ਹੋਇਆ ਹੈ ਕਿ ਉਹ ਅਪਣੀ ਕੋਠੀ ਵੇਖਣ ਵੀ ਨਹੀਂ ਜਾ ਸਕਦੇ ਉਸ ਨੇ ਕਿਹਾ ਕਿ ਜਿਤਨਾ ਚਿਰ ਸੌਦਾ ਡੇਰਾ ਮੁਖੀ ਜੇਲ ਅੰਦਰ ਨਹੀਂ ਜਾਂਦਾ, ਉਤਨਾ ਚਿਰ ਉਸ ਦੀ ਜਾਨ ਨੂੰ ਖ਼ਤਰਾ ਹੀ ਖ਼ਤਰਾ ਹੈ ਅਤੇ ਇਕ ਮਿੰਟ ਦਾ ਵੀ ਭਰੋਸਾ ਨਹੀਂ ਖੱਟਾ ਸਿੰਘ ਨੇ ਕਿਹਾ ਕਿ ਇਸ ਲਈ ਉਸ ਨੇ ਅਪਣਾ ਜ਼ੋਰ ਲਾ ਦਿਤਾ ਹੈ ਕਿ ਕਦੋਂ ਇਹ ਅੰਦਰ ਜਾਵੇ ਅਤ ਉਸ ਨੂੰ ਸੁੱਖ ਦਾ ਸਾਹ ਆਵੇ ਜਦ ਖੱਟਾ ਸਿੰਘ ਨੂੰ ਪੁਛਿਆ ਗਿਆ ਕਿ ਕੀ ਉਸ ਨੂੰ ਭਰੋਸਾ ਹੈ ਕਿ ਸੌਦਾ ਮੁਖੀ ਜੇਲ ਚ ਚਲਾ ਜਾਵੇਗਾ ਤਾਂ ਉਸ ਨ ਕਿਹਾ ਕਿ ਜੇ ਕਿਧਰ ਕੋਈ ਕਾਨੂੰਨ ਹੈ ਤਾਂ ਉਹ ਅੰਦਰ ਜਾਣੋਂ ਬਚ ਨਹੀਂ ਸਕਦਾ ਪਰ ਜੇ ਪੈਸਾ ਅਤੇ ਸਿਫ਼ਾਰਸ਼ ਹੀ ਚਲਦੀ ਰਹੀ ਤਾਂ ਕੁੱਝ ਨਹੀਂ ਕਿਹਾ ਜਾ ਸਕਦਾ ਉਸ ਨੇ ਕਿਹਾ ਕਿ ਹੁਣ ਤਾਂ ਉਸ ਨੂੰ ਮੀਡੀਆ ਅਤੇ ਸਮਾਜ ਸੇਵੀ ਸੰਸਥਾਵਾਂ ਉਪਰ ਹੀ ਓਟ ਹੈ ਕਿਉਂਕਿ ਉਨਾਂ ਨੇ ਹੀ ਸੱਚ ਦੀ ਤਸਵੀਰ ਲੋਕਾਂ ਸਾਹਮਣੇ ਰਖਣੀ ਹੈ ਅਤੇ ਸਾਧ ਦਾ ਭਾਂਡਾ ਭੰਨਣਾ ਹੈ ਖੱਟਾ ਸਿੰਘ ਨੇ ਇਹ ਵੀ ਕਿਹਾ ਕਿ ਹੁਣ ਤਕ ਰਵਾਇਤ ਹੈ ਕਿ ਕੋਈ ਵੀ ਧਾਰਮਕ ਮੁਖੀ ਜਾਂ ਧਾਰਮਕ ਸੰਸਥਾ ਦਾ ਮੁਖੀ ਅਪਣ ਅਹੁਦੇ ਤੇ ਰਹਿੰਦਿਆਂ ਕਿਸ ਦੁਨਿਆਵੀ ਅਦਾਲਤ ਵਿਚ ਪਸ਼ੀ ਭੁਗਤਣ ਨਹੀਂ ਗਿਆ ਜੇ ਗੁਰਮੀਤ ਰਾਮ ਰਹੀਮ ਚ ਜ਼ਰਾ ਵੀ ਇਖ਼ਲਾਕ ਹੈ ਤਾਂ ਉਹ ਡੇਰਾ ਮੁਖੀ ਦੇ ਅਹੁਦੇ ਤੋਂ ਲਾਂਭ ਹੋ ਕੇ ਸ਼ਾਹ ਸਤਿਨਾਮ ਸਿੰਘ ਦੇ ਕਿਸ ਪਰਵਾਰਕ ਮੈਂਬਰ ਨੂੰ ਕਾਰਜਕਾਰੀ ਮੁਖੀ ਬਣਾਵੇ ਅਤੇ ਜੇ ਅਦਾਲਤ ਵਿਚ ਬਾਇੱਜ਼ਤ ਬਰੀ ਹੋ ਜਾਵੇ ਤਾਂ ਅਪਣਾ ਅਹੁਦਾ ਮੁੜ ਸੰਭਾਲ ਲਵੇ ਖੱਟਾ ਸਿੰਘ ਨੇ ਕਿਹਾ ਕਿ ਸਾਧ ਮੁਕੱਦਮਾ ਚਲਦਿਆਂ ਗੱਦੀ ਇਸ ਲਈ ਨਹੀਂ ਛੱਡਣਾ ਚਾਹੁੰਦਾ ਕਿਉਂਕਿ ਉਸ ਨੂੰ ਪਤਾ ਹੈ ਕਿ ਜੇ ਉਸ ਨੇ ਇਕ ਵਾਰ ਗੱਦੀ ਛੱਡ ਦਿਤੀ ਤਾਂ ਕਿਸ ਨੇ ਪੇਸ਼ੀਆਂ ਭੁਗਤਣ ਸਮੇ ਉਸ ਦੇ ਨਾਲ ਨਹੀਂ ਜਾਣਾ ਅਤੇ ਇਸ ਤਰਾਂ ਸਰਕਾਰ ਅਤੇ ਅਦਾਲਤਾਂ ਤੇ ਕਿਸ ਲੋਕ ਸ਼ਕਤੀ ਦਾ ਦਬਾਅ ਨਾ ਰਹਿਣ ਕਰ ਕੇ ਉਸ ਨੂੰ ਸਜ਼ਾ ਮਿਲ ਸਕਦੀ ਹੈ

ਮੇਰੀ ਫ਼ਾਲਤੂ ਜਾਇਦਾਦ ਮਾਨ ਸਾਂਭ ਲਵੇ : ਭਾਈ ਬਿੱਟੂ

ਮੋਹਾਲੀ, 13 ਅਕਤੂਬਰ (ਪਰਦੀਪ ਸਿੰਘ ਹੈਪੀ, ਗੁਰਦੀਪ ਬੈਨੀਪਾਲ): ਸ਼੍ਰ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੇ ਬਿਆਨਾਂ ਦੇ ਜਵਾਬ ਚ ਭਾਈ ਦਲਜੀਤ ਸਿੰਘ ਬਿੱਟੂ ਨੇ ਕਿਹਾ ਕਿ ਮਾਨ ਵਲੋਂ ਮੇਰੇ ਤੇ ਫ਼ਾਰਮ ਹਾਊਸ ਅਤੇ ਜਾਇਦਾਦ ਦੇ ਲਾਏ ਦੋਸ਼ ਨਿਰਾਧਾਰ ਹਨ ਜੇ ਮਾਨ ਕੋਲ ਮੇਰੀ ਫ਼ਾਲਤੂ ਜਾਇਦਾਦ ਦੇ ਵੇਰਵੇ ਹਨ ਤਾਂ ਉਹ ਖ਼ੁਦ ਹੀ ਸੰਭਾਲ ਲੈਣ, ਮੈਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਇਥੇ ਪੱਤਰਕਾਰ ਸੰਮੇਲਨ ਦੌਰਾਨ ਭਾਈ ਬਿੱਟੂ ਨੇ ਕਿਹਾ ਕਿ ਮੈਂ ਸ. ਮਾਨ ਦੇ ਊਲ ਜਲੂਲ ਬਿਆਨਾਂ ਦਾ ਜਵਾਬ ਨਹੀਂ ਦੇਣਾ ਚਾਹੁੰਦਾ ਉਨ੍ਹਾਂ ਕਿਹਾ ਕਿ ਅੱਜ ਸਿਆਸਤ ਗੰਧਲੀ ਅਤੇ ਰਜਵਾੜਾਸ਼ਾਹੀ ਭਾਰੂ ਹੋ ਚੁਕੀ ਹੈ ਭਾਈ ਬਿੱਟੂ ਨੇ ਕਿਹਾ ਕਿ 30 ਨਵੰਬਰ ਨੂੰ ਆਲਮਗੀਰ ਵਿਖੇ ਪਾਰਟੀ ਦਾ ਇਜਲਾਸ ਬੁਲਾਇਆ ਗਿਆ ਹੈ ਉਨ੍ਹਾਂ ਕਿਹਾ ਕਿ ਜੇ ਲੋਕ ਸਭਾ ਚੋਣਾਂ ਹੁਣੇ ਆ ਗਈਆਂ ਤਾਂ ਪਾਰਟੀ ਚੋਣਾਂ ਚ ਹਿੱਸਾ ਨਹੀਂ ਲਵੇਗੀ ਕਿਉਂਕਿ 30 ਨਵੰਬਰ ਦੇ ਇਜਲਾਸ ਪਿਛੋਂ ਹੀ ਪਾਰਟੀ ਦੇ ਭਵਿੱਖਾਤਮਕ ਪ੍ਰੋਗਰਾਮ ਦੀ ਰੂਪ ਰੇਖਾ ਉਲੀਕੀ ਜਾਣੀ ਹੈ ਭਾਈ ਬਿੱਟੂ ਨੇ ਕਿਹਾ ਕਿ ਉਹ ਸਤਨਾਮ ਸਿੰਘ ਬਹਿਰੂ ਤੇ ਆਧਾਰਤ ਤੱਥ ਖੋਜ ਕਮੇਟੀ ਦਾ ਹਰ ਫ਼ੈਸਲਾ ਪ੍ਰਵਾਨ ਕਰਨਗੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਇੰਨੀ ਦੁਰਗਤੀ ਸਿਰਫ਼ ਇਸੇ ਕਾਰਨ ਹੋਈ ਕਿਉਂਕਿ ਪਾਰਟੀ ਸਿਰਫ਼ ਇਕ ਵਿਅਕਤੀ ਦੁਆਲੇ ਹੀ ਘੁੰਮਦੀ ਰਹੀ ਕੁੱਝ ਸ਼ਰਾਰਤੀ ਅਨਸਰ ਪਾਰਟੀ ਵਿਚ ਸੰਗਠਨਾਤਮਕ ਢਾਂਚੇ ਨੂੰ ਕਮਜ਼ੋਰ ਕਰਨ ਤੇ ਤੁਲੇ ਹੋਏ ਹਨ ਉਨ੍ਹਾਂ ਕਿਹਾ ਕਿ ਸੌਦਾ ਸਾਧ ਵਿਰੋਧ ਦਲ ਅਪਣੇ ਵਕੀਲਾਂ ਦੀ ਟੀਮ ਭੇਜੇਗਾ ਅਤੇ ਪੀੜਤ ਸਾਧਵੀ ਤੇ ਅੰਸ਼ੁਲ ਛਤਰਪਤੀ ਦੀ ਹਰ ਹੀਲੇ ਮਦਦ ਕਰੇਗਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸ਼ਬਦ ਗੁਰੂ ਦੀ ਛਪਾਈ ਦਾ ਏਕਾਧਿਕਾਰ ਸੌਂਪਣ ਦਾ ਵਿਰੋਧ ਕਰਦਿਆਂ ਉਨ੍ਹਾਂ ਕਿਹਾ, ‘‘ਸ਼੍ਰੋਮਣੀ ਕਮੇਟੀ ਨੂੰ ਇਹ ਅਧਿਕਾਰ ਦੇਣਾ ਕਿਸੇ ਪੱਖੋਂ ਵੀ ਸਹੀ ਨਹੀਂ ਅਤੇ ਦਲ ਇਸ ਦਾ ਵਿਰੋਧ ਕਰਦਾ ਹੈ’’

 

 

ਰਾਸ਼ਟਰੀ ਸਿੱਖ ਸੰਗਤ ਦੇ ਰਸਾਲੇ ਚ ਗੁਰਬਾਣੀ ਵਿਸ਼ੇਸ਼ ਅੰਕ ਦੇ ਨਾਂ ਥੱਲੇ ਗੋਲਵਾਲਕਰ ਦੀ ਵਿਚਾਰਧਾਰਾ ਹਾਵੀ

ਸੰਗਰੂਰ, 13 ਅਕਤੂਬਰ (ਅਜੈਬ ਸਿੰਘ ਮੋਰਾਂਵਾਲੀ): ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਦੀ ਮੁੱਖ ਸਹਿਯੋਗੀ ਸੰਸਥਾ ਰਾਸ਼ਟਰੀ ਸਿੱਖ ਸੰਗਤ ਵਲੋਂ ਕੱਢੇ ਜਾਂਦੇ ਮਾਸਕ ਰਸਾਲੇ ਸੰਗਤ ਸੰਸਾਰ ਦੇ ਅਕਤੂਬਰ ਦੇ ਅੰਕ ਵਿਚ ਸਿੱਖਾਂ ਦੀ ਪੰਜਾਬ ਤੋਂ ਬਾਹਰ ਵਸਣ ਵਾਲੀ ਗਿਣਤੀ ਨੂੰ ਗੁਮਰਾਹ ਕਰਨ ਲਈ ਰਾਸ਼ਟਰੀ ਸਿਖ ਸੰਗਤ ਨੇ ਸਿੱਖ ਧਰਮ ਦੇ ਪ੍ਰਚਾਰ ਦਾ ਦਾਅਵਾ ਕਰਦਿਆਂ ਗੁਰਬਾਣੀ ਨੂੰ ਅਪਣੇ ਸਵਾਰਥਾਂ ਲਈ ਵਰਤ ਕੇ ਅਪਣੇ ਅਖੌਤੀ ਗੁਰੂ ਗੋਲਵਾਲਕਰ ਦੀ ਵਿਚਾਰਧਾਰਾ ਦਾ ਵਰਨਣ ਕੀਤਾ ਹੈ ਜ਼ਿਕਰਯੋਗ ਹੈ ਕਿ ਆਰ.ਐਸ.ਐਸ. ਨੇ ਸਿੱਖ ਧਰਮ ਚ ਘੁਸਪੈਠ ਕਰਨ ਲਈ ਹੋਂਦ ਚ ਲਿਆਂਦੀ ਅਖੌਤੀ ਸਿੱਖ ਜਥੇਬੰਦੀ ਰਾਸ਼ਟਰੀ ਸਿੱਖ ਸੰਗਤ ਦੁਆਰਾ ਕੱਢੇ ਜਾਂਦੇ ਹਿੰਦੀ ਅਤੇ ਅੰਗਰੇਜ਼ੀ ਰਸਾਲੇ ਦੇ ਮੁੱਖ ਪੰਨੇ ਤੇ ਲਿਖਿਆ ਤਾਂ ਇਹ ਹੈ ਕਿ ਇਹ ਰਸਾਲਾ ਗੁਰਬਾਣੀ ਤੇ ਆਧਾਰਤ ਹੈ ਪਰ ਮੁਖ ਪੰਨੇ ਤੇ ਹੀ ਆਰ.ਐਸ.ਐਸ. ਦੇ ਦੂਜੇ ਸੰਘਚਾਲਕ ਮਾਧਵ ਰਾਉ ਸਦਾਸ਼ਿਵ ਗੋਲਵਾਲਕਰ ਦੀਆਂ ਤਿੰਨ ਤਸਵੀਰਾਂ ਲਾਈਆਂ ਗਈਆਂ ਹਨ ਅਤੇ ਨਾਲ ਹੀ ਨਿਸ਼ਾਨ ਸਾਹਿਬ ਦੀ ਤਸਵੀਰ ਵੀ ਛਾਪੀ ਗਈ ਹੈ ਉਂਜ ਰਸਾਲੇ ਨੂੰ ਗੁਰਬਾਣੀ ਪ੍ਰੇਰਣਾ ਵਿਸ਼ੇਸ਼ ਅੰਕ ਦਾ ਦਰਜਾ ਦਿਤਾ ਗਿਆ ਹੈ ਪਰ ਸਾਰੇ ਰਸਾਲੇ ਚ ਸਿਵਾਏ ਬਾਰਾਮਾਹਾ ਮਾਝ ਦੇ ਇਕ ਸ਼ਬਦ ਦੀ ਕਥਾ ਅਤੇ ਸੁਖਮਨੀ ਸਾਹਿਬ ਦੀ ਲੜੀਵਾਰ ਕਥਾ ਦੇ ਇਕ ਪੰਨੇ ਤੋਂ ਇਲਾਵਾ ਹੋਰ ਕਿਤੇ ਵੀ ਗੁਰਬਾਣੀ ਦੀ ਗੱਲ ਨਹੀਂ ਕੀਤੀ ਗਈ ਇਸ ਦੇ ਉਲਟ ਗੋਲਵਾਲਕਰ ਨੂੰ ਥਾਂ ਥਾਂ ਸਲਾਹਿਆ ਗਿਆ ਹੈ ਅਤੇ ਉਸ ਦੇ ਵਿਚਾਰਾਂ ਨੂੰ ਉਭਾਰਿਆ ਗਿਆ ਹੈ ਰਸਾਲੇ ਚ ਸੁਖਮਨੀ ਸਾਹਿਬ ਦੀ ਕਥਾ ਅਰੰਭ ਕਰਨ ਤੋਂ ਪਹਿਲਾਂ ੴ ਦਾ ਸਰੂਪ ਬਦਲ ਕੇ ਇਕ ਤੋਂ ਬਾਅਦ ਓਮ ਛਾਪਿਆ ਗਿਆ ਹੈ, ਜੋ ਸਿੱਖ ਧਰਮ ਉਪਰ ਬ੍ਰਾਹਮਣਵਾਦ ਦੇ ਵਧਦੇ ਪ੍ਰਭਾਵ ਨੂੰ ਸਿੱਧ ਕਰਦਾ ਹੈ ਕਹਿਣ ਨੂੰ ਤਾਂ ਇਹ ਗੁਰਬਾਣੀ ਤੇ ਆਧਾਰਤ ਅੰਕ ਹੈ ਪਰ ਇਸ ਵਿਚ ਲੇਡੀ ਮਾਊਂਟਬੈਟਨ ਅਤੇ ਨਹਿਰੂ ਦੇ ਪ੍ਰੇਰਕ ਪ੍ਰਸੰਗ ਨੂੰ ਵੀ ਪੂਰੀ ਤਰਜੀਹ ਦਿਤੀ ਗਈ ਹੈ ਰਾਸ਼ਟਰੀ ਸਿੱਖ ਸੰਗਤ ਦੀ ਪਾਤੜਾਂ ਸ਼ਾਖ਼ਾ ਵਲੋਂ ਕਰਵਾਏ ਗਏ ਇਕ ਪ੍ਰੋਗਰਾਮ ਨੂੰ ਵੀ ਬਾਖ਼ੂਬੀ ਤਸਵੀਰਾਂ ਸਣੇ ਉਭਾਰਿਆ ਗਿਆ ਹੈ ਦਸਣਯੋਗ ਹੈ ਕਿ ਰਸਾਲੇ ਚ ਕੱਟੜ ਸਿਖ ਵਿਰੋਧੀ ਛੱਤੀਸਗੜ੍ਹ ਦੇ ਮੁੱਖ ਮੰਤਰੀ ਡਾ. ਰਮਨ ਸਿੰਘ ਮੱਧ ਪ੍ਰਦੇ²ਸ਼ ਦੇ ਮੁੱਖ ਮੰਤਰੀ ਸ਼ਿਵ ਰਾਜ ਸਿੰਘ ਚੌਹਾਨ ਸਣੇ ਪੰਜਾਬ ਦੇ ਮੰਤਰੀ ਤੀਕਸ਼ਣ ਸੂਦ , ਚੌਧਰੀ ਸਵਰਨਾ ਰਾਮ, ਮਾਸਟਰ ਮੋਹਨ ਲਾਲ, ਰਾਜ ਖੁਰਾਣਾ ਤੋਂ ਅਤੇ ਹੋਰਨਾਂ ਆਗੂਆਂ ਦੇ ਵੀ ਵਧਾਈ ਸੰਦੇਸ਼ ਦਰਜ ਕੀਤੇ ਗਏ ਹਨ ਪਰ ਕਿਉਂਕਿ ਇਨ੍ਹਾਂ ਦੀ ਨੇੜਤਾ ਸੰਘ ਨਾਲ ਹੈ, ਇਸ ਲਈ ਪੰਜਾਬ ਤੋਂ ਬਾਹਰ ਰਹਿੰਦੇ ਸਿੱਖਾਂ ਨੂੰ ਗੁਮਰਾਹ ਕਰਨ ਲਈ ਇਨ੍ਹਾਂ ਆਗੂਆਂ ਦੇ ਸੰਦੇਸ਼ਾਂ ਨੂੰ ਵਰਤਿਆ ਗਿਆ ਹੈ ਰਾਸ਼ਟਰੀ ਸਿੱਖ ਸੰਗਤ, ਜੋ ਸਿੱਖਾਂ ਦੀ ਮਾਤ ਭਾਸ਼ਾ ਤੋਂ ਵੀ ਅਣਜਾਣੀ ਹੋਈ ਬੈਠੀ ਹੈ, ਅਪਣਾ ਰਸਾਲਾ ਪੰਜਾਬੀ ਦੀ ਬਜਾਏ ਹਿੰਦੀ ਅਤੇ ਅੰਗਰਜ਼ੀ ਚ ਛਾਪ ਰਹੀ ਹੈ ਜੇ ਇਸ ਰਸਾਲੇ ਨੂੰ ਹਿੰਦੀ ਜਾਂ ਅੰਗਰੇਜ਼ੀ ਚ ਗੁਰਬਾਣੀ ਨੂੰ ਤੁਕਾਂ ਸਹਿਤ ਠੀਕ ਤਰ੍ਹਾਂ ਅਤੇ ਜਾਣਕਾਰੀ ਭਰਪੂਰ ਛਾਪਿਆ ਜਾ ਰਿਹਾ ਹੈ ਤਾਂ ਕਹਿਣਾ ਬਣਦਾ ਹੈ ਕਿ ਇਹ ਗੁਰਬਾਣੀ ਦਾ ਪ੍ਰਚਾਰ ਹੋਰਨਾਂ ਭਾਸ਼ਾਵਾਂ ਚ ਵੀ ਕਰ ਰਹੇ ਹਨ ਪਰ ਜੇ ਇਹ ਕਿਸੇ ਸਾਜ਼ਿਸ਼ ਅਧੀਨ ਜਾਂ ਕਿਸੇ ਗ਼ਲਤ ਮਨੋਰਥ ਲਈ ਛਾਪੀ ਜਾ ਰਹੀ ਹੈ ਤਾਂ ਕਾਰਜ ਨਿੰਦਣਯੋਗ ਹੈ

 

ਸੌਦਾ ਸਾਧ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਨ ਵਾਲੀ ਟੀਮ ਦੀ ਅਗਵਾਈ ਕਰਨਗੇ ਰਾਜਨ ਗੁਪਤਾ

ਚੰਡੀਗੜ੍ਹ (ਰਮੇਸ਼ ਕਪਿਲਾ) : ਸੀ.ਬੀ.ਆਈ. ਦੇ ਵਿਸ਼ੇਸ਼ ਵਕੀਲ ਰਾਜਨ ਗੁਪਤਾ ਕਾਨੂੰਨੀ ਅਤੇ ਹੋਰ ਸਬੰਧਤ ਮਾਹਰਾਂ ਦੀ ਉਸ ਟੀਮ ਦੀ ਅਗਵਾਈ ਕਰਨਗੇ, ਜਿਸ ਦੀ ਨਿਯੁਕਤੀ ਜਾਂਚ ਏਜੰਸੀ ਵਲੋਂ ਸੌਦਾ ਸਾਧ ਦੀ ਜਾਂਚ ਅਰਜ਼ੀ ਦਾ ਸੋਮਵਾਰ ਨੂੰ ਅੰਬਾਲਾ ਦੀ ਅਦਾਲਤ ਵਿਚ ਵਿਰੋਧ ਕਰਨ ਲਈ ਕੀਤੀ ਗਈ ਗੁਪਤਾ ਇਕ ਦਹਾਕੇ ਤੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਸੀ.ਬੀ.ਆਈ. ਦੇ ਵਕੀਲ ਹਨ ਸੀ.ਬੀ.ਆਈ. ਦੇ ਕਾਨੂੰਨੀ ਸਲਾਹਕਾਰਾਂ ਅਤੇ ਸਹਿਯੋਗੀਆਂ ਤੋਂ ਇਲਾਵਾ ਇਸ ਟੀਮ ਵਿਚ ਡੀ.ਆਈ.ਜੀ. ਸਣੇ ਕਈ ਸੀਨੀਅਰ ਅਫ਼ਸਰ ਵੀ ਸ਼ਾਮਲ ਹਨ, ਜਿਨ੍ਹਾਂ ਮੁੱਖ ਦੋਸ਼ੀ ਸਾਧ ਅਤੇ ਕੁੱਝ ਹੋਰਾਂ ਵਿਰੁਧ ਦਰਜ ਕਤਲ ਅਤੇ ਬਲਾਤਕਾਰ ਦੇ ਕੇਸਾਂ ਦੀ ਪੰਜ ਸਾਲ ਤਕ ਚੱਲੀ ਜਾਂਚ ਦੀ ਨਿਗਰਾਨੀ ਕੀਤੀ ਜਾਂਚ ਪਿਛੋਂ ਸੀ.ਬੀ.ਆਈ. ਵਲੋਂ ਦਾਖ਼ਲ ਦੋਸ਼ ਪੱਤਰ ਦੇ ਸਬੰਧ ਵਿਚ ਸੌਦਾ ਸਾਧ ਦੀ 4 ਅਕਤੂਬਰ ਨੂੰ ਅੰਬਾਲਾ ਦੀ ਅਦਾਲਤ ਵਿਚ ਪੇਸ਼ੀ ਮੌਕੇ ਉਸ ਉਪਰ ਸਿਰਸਾ ਦੇ ਪੱਤਰਕਾਰ ਰਾਮ ਚੰਦਰ ਛਤਰਪਤੀ, ਡੇਰੇ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਦੇ ਕਤਲ ਦੀ ਸਾਜ਼ਿਸ਼ ਵਿਚ ਸ਼ਾਮਲ ਹੋਣ ਅਤੇ ਡੇਰੇ ਵਿਚ ‘‘ਸਾਧਵੀਆਂ’’ ਨਾਲ ਬਲਾਤਕਾਰ ਦਾ ਦੋਸ਼ ਲਗਾਇਆ ਗਿਆ

 

Search Panthic Awaj